ABOUT

AKAL COLLEGIATE SR. SEC SCHOOL FOR GIRLS, SANGRUR

ਵਿੱਦਿਆ ਦਾ ਕਿਸੇ ਕੌਮ ਦੀ ਸਿਰਜਣਾ ਵਿੱਚ ਮਹੱਤਵਪੂਰਨ ਸਥਾਨ ਹੈ। ਇਸ ਨਾਲ ਮਨੁੱਖ ਦੀਆਂ ਰੁਚੀਆਂ ਠੀਕ ਵਿਕਸਿਤ ਹੁੰਦੀਆਂ ਹਨ ਅਤੇ ਮਨੁੱਖ ਪ੍ਰਗਤੀਸ਼ੀਲ ਬਣ ਜਾਂਦਾ ਹੈ| ਸੰਗਰੂਰ ਇਲਾਕੇ ਵਿੱਚ ਇਸਤਰੀ ਵਿੱਦਿਆ ਹੋਰਨਾਂ ਇਲਾਕਿਆਂ ਦੇ ਨਾਲੋਂ ਕਿਤੇ ਘੱਟ ਹੈ। ਇਹ ਸੀ ਪਿੱਠ ਭੂਮੀ ਜਿਸ ਕਰਕੇ 2004-05 ਵਿੱਚ ਅਕਾਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਸਥਾਪਨਾ ਹੋਈ।

ਇਹ ਸੰਸਥਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਘੇ ਸਕੂਲਾਂ ਵਿਚੋਂ ਇੱਕ ਹੈ।| ਇਸ ਨੇ ਹਰ ਪੱਖ ਤੋਂ ਉਨਤੀ ਕੀਤੀ ਹੈ| ਇਸ ਦੇ ਨਤੀਜੇ ਸਦਾ ਵਧੀਆ ਰਹੇ ਹਨ।

ਇੱਥੋਂ ਦੀਆਂ ਵਿਦਿਆਰਥਣਾਂ ਅਨੁਸ਼ਾਸ਼ਨ ਅਤੇ ਵਿਵਹਾਰ ਪੱਖੋਂ ਅਦੁਤੀ ਹਨ। ਗਤੀਸ਼ੀਲਤਾ ਅਤੇ ਪ੍ਰਗਤੀਸ਼ੀਲਤਾ ਉਹਨਾਂ ਦੇ ਜੀਵਨ ਦੇ ਮੁੱਖ ਅੰਗ ਹਨ| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਪਿਊਟਰ ਸਿੱਖਿਆ ਅਤੇ ਵਾਤਾਵਰਨ ਦਾ ਵਿਸ਼ਾ ਸਕੂਲ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਲਈ ਆਧੁਨਿਕ ਸਹੂਲਤਾਂ ਵਾਲੇ ਏਅਰ ਕੰਡੀਸ਼ਡ ਲੈਬਜ਼ ਬਣਾਈਆਂ ਗਈਆਂ ਹਨ| ਸਾਇੰਸ ਸਟ੍ਰੀਮ ਦੀਆਂ ਵੀ ਆਧੁਨਿਕ ਲੈਬਜ਼ ਦੀ ਸਹੂਲਤ ਹੈ। ਬਿਜਲੀ ਦੀ ਕਿੱਲਤ ਕਾਰਨ 62.5 KV ਦਾ ਆਪਣਾ ਜਰਨੇਟਰ ਸੈੱਟ ਲਗਾਇਆ ਗਿਆ ਹੈ। ਪੀਣ ਵਾਲਾ ਪਾਣੀ ਚਿਲਰ ਸਿਸਟਮ ਰਾਹੀਂ ਸਪਲਾਈ ਹੁੰਦਾ ਹੈ|

AKAL COLLEGIATE SR. SEC SCHOOL FOR GIRLS, SANGRUR

From The Principal's Desk

ਪਿਆਰੇ ਬੱਚਿਓ,
ਸਾਡੀ ਇਹ ਸੰਸਥਾਂ ਸਿੱਖਿਆ ਦਾ ਅਲੋਕਿਕ ਸਥਾਨ ਹੈ। ਜਿਸ ਵਿੱਚ ਬੇਟੀਆਂ ਨੂੰ ਅਨੁਕੂਲ ਵਾਤਾਵਰਣ ਤੋਂ ਇਲਾਵਾ ਸੁਵਿਧਾਵਾਂ ਦੇ ਨਾਲ-ਨਾਲ ਜਿੰਦਗੀ ਨੂੰ ਕਿਵੇਂ ਜਿਉਣਾ ਹੈ ਅਤੇ ਸੱਭਿਅਤਾ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
ਰੂਹ ਦੀ ਇਬਾਦਤ ਹੀ ਪੂਜਾ ਹੈ। ਅਹਿਸਾਸ ਦਾ ਸਵਾਲ, ਜਿੰਦਗੀ ਦਾ ਲਕਸ਼ ਹੈ। ਕੱਚੇ ਦੁੱਧ ਵਰਗੇ ਕਾਸ਼ਨੀ ਹਾਦਸੇ ਕਈ ਵਾਰ ਜਿੰਦਗੀ ਨੂੰ ਹਲਾਉਂਦੇ ਨੇ ਪਰ ਹਰ ਦੁੱਖ ਸੁੱਖ ਵਿੱਚ ਮਜਬੂਤ ਰਹੋ। ਬੱਚਿਊ ਉਮਰ ਦੀ ਜਿਸ ਦਹਿਲੀਜ ਤੇ ਤੁਸੀਂ ਪੈਰ ਧਰਿਆ ਹੈ, ਉਲਾਰ ਹੈ, ਕੁੱਝ ਕਰਨ ਦਾ ਜਜਬਾ ਹੈ। ਕਦੇ ਵੀ ਜਜਬਾਤੀ ਹੋਕੇ ਆਪਣੀ ਮੰਜਿਲ ਤੋਂ ਭਟਕਣਾ ਨਹੀ. ਹਰ ਹਾਲਤ ਵਿੱਚ ਜਿਉਣਾ ਸਿੱਖੋ।
ਬੇਟੀਆਂ ਕਿਸੇ ਕੰਮ ਵਿੱਚ ਪਿੱਛੇ ਨਹੀਂ। ਕਦੇ ਮੁਸਕਿਲ ਘੜੀ ਵਿੱਚ ਘਬਰਾਉਣਾ ਨਹੀਂ ਕਿਉਂਕਿ “ਇਨਸਾਨ ਮੁਸਕਿਲਾਂ ਤੋਂ ਡਰਦਾ ਹੈ ਪਰ ਮੁਸ਼ਕਿਲਾਂ ਇਨਸਾਨ ਦੇ ਹੌਸਲਿਆ ਤੋਂ”।
“ਪੜਾਈ ਜਿੰਦਗੀ ਵਿਚ ਸਿਰਫ ਕਾਮਯਾਬ ਹੋਣ ਲਈ ਨਹੀ ਬਲਕਿ ਕਾਬਲ ਹੋਣ ਲਈ ਕਰੋ”। ਸਮੇਂ ਦੀ ਕਦਰ ਕਰੋ।
“ਜਿੰਦਗੀ ਸੰਘਰਸ਼ ਦਾ ਦੂਜਾ ਨਾਂ ਹੈ”। ਆਪਣੀ ਜਿੰਦਗੀ ਵਿਚ ਹਰ ਕਠਿਨਾਈ ਦਾ ਸਾਹਮਣਾ ਕਰਨਾ ਸਿੱਖੋ।
ਜਦ ਜਿੰਦਗੀ ਵਿੱਚ ਤੁਸੀ ਇਕੱਲੇ ਮਹਿਸੂਸ ਕਰੋ ਤਾਂ ਆਪਣੇ ਹੌਂਸਲੇ, ਵਿਸ਼ਵਾਸ. ਹਿੰਮਤ ਨੂੰ ਆਪਣਾ ਸਾਥੀ ਬਣਾਉਣਾ ਚਾਹੀਦਾ ਹੈ।
“ਕਦਮ ਇਸ ਰਫਤਾਰ ਨਾਲ ਉਠਾ ਕਿ ਮੰਜਿਲਾ ਝੁਕ ਜਾਣ.
ਇਸ ਕਦਰ ਚੱਲ ਕਿ ਤੇਰੀ ਰਾਹ, ਦੂਸਰਿਆਂ ਦਾ ਮਾਰਗ ਦਰਸ਼ਨ ਬਣ ਜਾਵੇ”।

 

ਪਿਆਰ ਭਰੀ ਅਸੀਸ
Rashpinder Kaur

ਡਾ ਰਸ਼ਪਿੰਦਰ ਕੌਰ ਚਹਿਲ 
ਪ੍ਰਿੰਸੀਪਲ

AKAL COLLEGIATE SR. SEC SCHOOL FOR GIRLS, SANGRUR

Noticeboard

General Announcement
All students and staff are requested to regularly check the Noticeboard for updates and important information.

Important Reminder
Please ensure all college-related forms and documentation are submitted to the respective departments on time.

Student Support Services
Counseling and support services are available for students. Reach out to the Student Welfare Office for more details.

Important Fee Payment Reminder
Students are reminded to clear outstanding dues to avoid late payment charges. Contact the Accounts Office for further details.